ਸਿੱਖ ਇਤਿਹਾਸ ’ਤੇ ਪਹਿਲੀ ਅੰਤਰ-ਰਾਸ਼ਟਰੀ ਪੱਧਰ ਦੀ ਦਸਤਾਵੇਜ਼ੀ ਫ਼ਿਲਮ ‘ਸ਼ਹੀਦ’ ਤਿਆਰ
1003ਸਿੱਖ ਇਤਿਹਾਸ ’ਤੇ ਪਹਿਲੀ ਅੰਤਰ-ਰਾਸ਼ਟਰੀ ਪੱਧਰ ਦੀ ਦਸਤਾਵੇਜ਼ੀ ਫ਼ਿਲਮ ‘ਸ਼ਹੀਦ’ ਤਿਆਰ
ਸਿੱਖ ਇਤਿਹਾਸ ’ਤੇ ਬਣੀ ਅ¤ਜ ਤਕ ਦੀ ਸੱਭ ਤੋਂ ਵ¤ਡੀ ਫ਼ਿਲਮ ‘ਸ਼ਹੀਦ’ ਦੀ ਪੰਜਾਬੀ ਭਾਸ਼ਾ ਦੀ ਡਬਿੰਗ ਅਤੇ ਮਿਕਸਿੰਗ ਦਾ ਕੰਮ ਸਮਾਪਤ ਹੋ ਗਿਆ ਹੈ ਅਤੇ ਇਹ ਫ਼ਿਲਮ ਹੁਣ ਪ੍ਰਦਰਸ਼ਨ ਲਈ ਤਿਆਰ ਹੈ। ਇਹ ਫ਼ਿਲਮ ਪੰਜਾਬੀ, ਅੰਗ੍ਰੇਜ਼ੀ ਅਤੇ ਸਪੈਨਿਸ਼ ਭਾਸ਼ਾ ਵਿਚ ਬਣਾਈ ਗਈ ਹੈ ਤਾਂ ਕੇ ਸੰਸਾਰ ਦੇ ਹਰ ਕੋਨੇ ਤਕ ਸਿੱਖ ਗੁਰੂਆਂ ਦਾ ਸੰਦੇਸ਼ ਪਹੁੰਚਾਇਅ ਜਾ ਸਕੇ। ਇਸ ਫ਼ਿਲਮ ਨੂੰ ਬਣਾਉਣ ਵਿਚ ਕੁਲ 3 ਸਾਲ ਲਗੇ ਅਤੇ ਤਕਨੀਕੀ ਪਖੋਂ ਇਸ ਨੂੰ ਪੂਰੀ ਤਰ੍ਹਾਂ ਹਾਲੀਵੁਡ ਦੀਆਂ ਫ਼ਿਲਮਾਂ ਨਾਲ ਜੋੜਿਆ ਜਾ ਸਕਦਾ ਹੈ। ਇਸ ਫ਼ਿਲਮ ਦੀ ਪਟਕਥਾ ਲਿਖਣ ਲਈ ਇਕ ਸਾਲ ਦਾ ਸਮਾਂ ਲਗਾ। ਡਾਇਰੈਕਟਰ ਜਗਮੀਤ ਸਿੰਘ ਸਮੁੰਦਰੀ ਨੇ ਦਸਿਆ ਕਿ ਇਸ ਫ਼ਿਲਮ ਨੂੰ ਬਹੁਤ ਮੇਹਨਤ ਅਤੇ ਮੁਸ਼ੱਕਤ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਸ ਵਿਚ ਸਿੱਖ ਰਹਿਤ ਮਰਯਾਦਾ ਦਾ ਪੂਰਾ ਧਿਆਨ ਰਖਿਆ ਗਿਆ ਹੈ। ਫ਼ਿਲਮ ਦੇ ਸ਼ੁਰੂਆਤ ਵਿਚ ਸਿੱਖ ਗੁਰੂਆਂ ਬਾਰੇ ਜਾਣਕਾਰੀ ਦਿਤੀ ਗਈ ਹੈ ਅਤੇ ਦਸਿਆ ਗਿਆ ਹੈ ਕੇ ਸਿੱਖ ਧਰਮ ਦੀ ਸ਼ੁਰੂਆਤ ਕਿਵੇਂ ਹੋਈ ਅਤੇ ਫੇਰ ਫ਼ਿਲਮ ਸਤਾਰਵੀਂ ਸਦੀ ਦੇ ਮੱਧਕਾਲ ਬਾਰੇ ਜਾਣਕਾਰੀ ਦਿੰਦੀ ਹੈ ਜਦੋਂ ਔਰੰਗਜ਼ੇਬ ਨੇ ਮੁਗਲ ਰਾਜ ਸੰਭਾਲਿਆ ਸੀ। ਇਸ ਸਮੇਂ ਸਿੱਖ ਇਤਿਹਾਸ ਨੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨਾਲ ਇਕ ਨਵਾਂ ਮੋੜ ਲਿਆ ਅਤੇ 1699 ਵਿਚ ਖ਼ਾਲਸਾ ਪੰਥ ਦੀ ਸਥਾਪਨਾ ਹੋਈ। ਇਹ ਫ਼ਿਲਮ ਇਨ੍ਹਾਂ ਸਾਰੀਆਂ ਜਾਣਕਾਰੀਆਂ ਨੂੰ ਬੜੇ ਨਵੇਂ ਢੰਗ ਨਾਲ ਪੇਸ਼ ਕਰਦੀ ਹੈ। ਇਹ ਫ਼ਿਲਮ ਹਾਈ ਡੈਫ਼ੀਨੇਸ਼ਨ ਤਕਨੀਕ ਨਾਲ ਬਣਾਈ ਗਈ ਹੈ। ਇਹ ਫ਼ਿਲਮ ਸਿੱਖ ਇਤਿਹਾਸ ਦੇ ਕੁੱਝ ਅਜਿਹੇ ਪਹਿਲੂਆਂ ਬਾਰੇ ਵੀ ਜਾਣਕਾਰੀ ਦਿੰਦੀ ਹੈ ਜਿਸ ਦੀ ਜਾਣਕਾਰੀ ਬਹੁਤ ਘੱਟ ਲੋਕਾਂ ਨੂੰ ਹੈ। ਇਸ ਫ਼ਿਲਮ ਨੂੰ ਸ਼ੂਟ ਕਰਨ ਵੇਲੇ ਡਾਇਰੈਕਟਰ ਸਮੁੰਦਰੀ ਨੇ ਕਾਫ਼ੀ ਜੋਖ਼ਮ ਭਰੇ ਸ਼ਾਟ ਵੀ ਲਏ। ਫ਼ਿਲਮ ਦਾ ਕੰਪਿਊਟਰ ਗਰਾਫ਼ਿਕਸ ਦਾ ਕੰਮ ਵੀ ਦੇਖਣਯੋਗ ਹੈ। ਫ਼ਿਲਮ ਦੇ ਡਾਇਰੈਕਟਰ ਸਮੁੰਦਰੀ ਦੀ ਇਸ ਤੋਂ ਪਹਿਲੀ ਦਸਤਾਵੇਜ਼ੀ ਫ਼ਿਲਮ ‘ਰਾਈਜ਼ ਆਫ਼ ਖ਼ਾਲਸਾ’ ਨੂੰ ਨਿਊਯਾਰਕ ਦੇ ਅੰਤਰ ਰਾਸ਼ਟਰੀ ਫਿਲਮ ਸਮਾਗਮ ਵਿਚ ਸਰਬੋਤਮ ਡਾਇਰੈਕਸ਼ਨ ਦਾ ਪੁਰਸਕਾਰ ਮਿਲਿਆ ਸੀ ਅਤੇ ਉ¤ਤਰੀ ਅਮਰੀਕਾ ਦੇ ਕਈ ਗੁਰੂ ਘਰਾਂ ਵਿਚ ਇਸ ਨੂੰ ਦਿਖਾਇਆ ਗਿਆ ਸੀ। ਸੰਗਤ ਨੇ ਫ਼ਿਲਮ ਨੂੰ ਪੁਰਜ਼ੋਰ ਹੁੰਗਾਰਾ ਦਿਤਾ ਸੀ। ‘ਸ਼ਹੀਦ’ ਜਿਸ ਨੂੰ ਅੰਗ੍ਰੇਜ਼ੀ ਵਿਚ ‘ਮਾਰਟੀਅਮ’ ਨਾਮ ਦਿਤਾ ਗਿਆ ਹੈ ਅਤੇ ਬਹੁਤ ਜਲਦ ਇਸ ਦੀ ਰਿਲੀਜ਼ ਦੀ ਤਾਰੀਕ ਵੀ ਤੈਅ ਕਰ ਲਈ ਜਾਵੇਗੀ। ਇਹ ਫ਼ਿਲਮ ਬੱਚਿਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਕਿਉਂਕਿ ਇਸ ਵਿਚ ਸਿੱਖ ਗੁਰੂਆਂ ਦੀ ਜਾਣਕਾਰੀ ਬਹੁਤ ਨਿਰਾਲੇ ਢੰਗ ਨਾਲ ਦਿਤੀ ਗਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਾੲਬਸਟਿੲ ਾ.ਟਹੲਸਕਿਹਮੲਦੳਿ.ਚੋਮ ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
dap
572ਭਾਈ ਰਾਜੋਆਣਾ ਨੂੰ ਫਾਂਸੀ ਦੇਣ ਬਾਰੇ ਅਦਾਲਤ ਵੱਲੋਂ ਦੁਬਾਰਾ ਹੁਕਮ ਜਾਰੀ ਚੰਡੀਗੜ੍ਹ, 20 ਮਾਰਚ (ਗੁਰਪ੍ਰੀਤ ਸਿੰਘ ਨਿੱਝਰ)- ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ ਹੇਠ ਫਾਂਸੀ ਦੀ ਸਜ਼ਾ ਯਾਫ਼ਤਾ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 31 ਮਾਰਚ ਨੂੰ ਫਾਂਸੀ ਦਿੱਤੇ ਜਾਣ ਸਬੰਧੀ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਦੁਬਾਰਾ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਵਿਚ ਪਟਿਆਲਾ ਜੇਲ੍ਹ ਪ੍ਰਸ਼ਾਸਨ ਨੂੰ ਅਦਾਲਤ ਨੇ ਨਿਰਦੇਸ਼ ਦਿੱਤੇ ਹਨ ਕਿ ਉਹ ਫਾਂਸੀ ਦੀ ਸਜ਼ਾ ਨੂੰ ਤਾਮੀਲ ਕਰਵਾਉਣ ਤੋਂ ਇਨਕਾਰ ਨਹੀਂ ਕਰ ਸਕਦੇ, ਕਿਉਂਕਿ ਇਹ ਹੁਕਮ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਤੈਅ ਮਾਪਦੰਡਾਂ ਅਨੁਸਾਰ ਦਿੱਤੇ ਗਏ ਹਨ, ਇਸ ਲਈ ਜੇਲ੍ਹ ਪ੍ਰਸ਼ਾਸਨ ਨੂੰ ਇਨ੍ਹਾਂ ਹੁਕਮਾਂ ਨੂੰ ਮੰਨਣਾ ਹੀ ਹੋਵੇਗਾ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਚੰਡੀਗੜ੍ਹ ਦੇ ਵਧੀਕ ਸੈਸ਼ਨ ਜੱਜ ਸ਼ਾਲਿਨੀ ਸਿੰਘ ਨਾਗਪਾਲ ਨੇ ਪਟਿਆਲਾ ਜੇਲ੍ਹ ਨੂੰ ਹੁਕਮ ਜਾਰੀ ਕੀਤੇ ਸਨ ਕਿ 31 ਮਾਰਚ ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇ ਦਿੱਤੀ ਜਾਵੇ, ਪਰ ਪਟਿਆਲਾ ਜੇਲ੍ਹ ਪ੍ਰਸ਼ਾਸਨ ਵੱਲੋਂ ਫਾਂਸੀ ਦੇਣ ਤੋਂ ਇਹ ਕਹਿਕੇ ਇਨਕਾਰ ਕਰ ਦਿੱਤਾ ਸੀ ਕਿ ਇੱਕ ਤਾਂ ਜੇਲ੍ਹ ਅੰਦਰ ਫਾਂਸੀ ਦੇਣ ਲਈ ਕੋਈ ਜਲਾਦ ਮੌਜੂਦ ਨਹੀਂ ਹੈ ਅਤੇ ਦੂਜਾ ਇਹ ਕਿ ਵਾਕਿਆ ਵੀ ਚੰਡੀਗੜ੍ਹ ਦਾ ਹੈ, ਫ਼ੈਸਲਾ ਵੀ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵੱਲੋਂ ਸੁਣਾਇਆ ਗਿਆ ਹੈ। ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਪਟਿਆਲਾ ਜੇਲ੍ਹ ਵਿਚ ਤਾਂ ਸਿਰਫ਼ ਬੁੜੈਲ ਜੇਲ੍ਹ ਤੋਂ ਤਬਦੀਲ ਕਰਕੇ ਰੱਖਿਆ ਗਿਆ ਹੈ। ਇਸ ‘ਤੇ ਅਦਾਲਤ ਨੇ ਦੁਬਾਰਾ ਫਾਂਸੀ ਦੇ ਹੁਕਮ ਜਾਰੀ ਕਰ ਦਿੱਤੇ।
Dil Apna Punjabi
829This is a nice design change by the team of Dil Apna Punjabi.



